ਵਾਹ ਨੀ ਕੁਦਰਤਿ Wah Ni Kudrate Lyrics - Kanwar Grewal

WAH NI KUDRATE LYRICS: The song is sung by Kanwar Grewal and released by Kanwar Grewal label. WAH NI KUDRATE is a Philosophical Punjabi song, composed by Kanwar Grewal, with lyrics written by Babu Rajab Ali. The music video of this new Punjabi track is picturised on Kanwar Grewal.



<h3>ਪੰਜਾਬੀ</h3>
ਮੈਂ ਉਸ ਸਿਰਜਨਹਾਰ ਦੀ, ਕੁਦਰਤ ਤੋਂ ਕੁਰਬਾਨ
ਹਵਾ ਵਿਚ ਘਲਿਆਰ ‘ਤਾ, ਬਿਨ ਥੰਮ੍ਹੀਉਂ ਅਸਮਾਨ
ਜਿਹੜਾ ਦੁਨੀਆਂ ਦਾ ਵਾਲੀ, ਲਾ ਕੇ ਸੋਹਣਾ ਬਾਗ਼ ਮਾਲੀ,
ਕਿਤੇ ਦੇਵੇ ਨਾ ਦਿਖਾਲੀ, ਮੇਰੇ ਜ੍ਹੇ ਬੇਹੋਸ਼ ਨੂੰ
ਸੌ ਸੌ ਵਾਰੀ ਨਿਉਂਕੇ ਤੇ ਸਲਾਮ ਓਸ ਨੂੰ
ਕੋਈ ਲਗਦਾ ਨਾ ਪਤਾ, ਚੰਗੂੰ ਦੱਸ ਵਜ਼੍ਹਾ-ਕਤਾ,
‘ਰਜ਼ਬ ਅਲੀ ਖਾਂ’ ਦੀ ਖ਼ਤਾ, ਬਖ਼ਸ਼ ਗੁਨਾਹੀ ਦੀ,
ਕਿਹੜੀ-ਕਿਹੜੀ ਕਰਾਂ ਸਿਫ਼ਤ ਇਲਾਹੀ ਦੀ ?
ਚੰਦ, ਸੂਰਜ, ਚਿਰਾਗ, ਲਾਇਆ ਤਾਰਿਆਂ ਨੇ ਬਾਗ਼,
ਖਾ ‘ਜੇ ਚੱਕਰ ਦਿਮਾਗ਼, ਕੀ ਅਕਲ ਵਰਤੀ ?
ਕਿਸ ਬਿਧ ਪਾਣੀ ‘ਤੇ ਟਿਕਾਈ ਧਰਤੀ ?
ਲੋਅ ਗਰਮ ਵਗੇ ਫੇਰ, ਕਿਤੋਂ ਚੜ੍ਹ ਆਉਂਦਾ ਨ੍ਹੇਰ,
ਜਿਸ ਵੇਲੇ ਹੋ ਜੇ ਮੇਹਰ, ਸੱਚੀ ਪਾਤਸ਼ਾਹੀ ਦੀ,
ਕਿਹੜੀ-ਕਿਹੜੀ ਕਰਾਂ ਸਿਫ਼ਤ ਇਲਾਹੀ ਦੀ ?
ਇਨਸਾਨ ਬੇ-ਯਕੀਨਾ, ਕਿਤੇ ਟਿਕੇ ਨਾ ਟਿਕੀਨਾ,
ਲਾਈਆਂ ਪੇਟ ‘ਚ ਮਸ਼ੀਨਾਂ, ਦੁੱਧ ਬਣੇ ਰੱਤ ਦਾ,
ਕੌਣ ਲਾਵੇ ਬਾਬਾ ਸਾਬ੍ਹ ਤੇਰੀ ਮੱਤ ਦਾ
ਕੇਹੋ-ਕੇਹੋ ਜੇ ਸਰੀਰ, ਕਿਤੇ ਸੋਹਣੀ ਕਿਤੇ ਹੀਰ,
ਤੇਰੇ ਜੈਸੀ ਤਸਵੀਰ, ਨਾ ਕਿਸੇ ਤੋਂ ਲਾਹੀਦੀ,
ਕਿਹੜੀ-ਕਿਹੜੀ ਕਰਾਂ ਸਿਫ਼ਤ ਇਲਾਹੀ ਦੀ ?
ਜੱਗ ਰੰਗਲਾ ਬਣਾ ‘ਤਾ, ਜੋ ਸ਼ੈ ਮੰਗੇ ਰੂਹ ਰਜਾ ‘ਤਾ,
ਤੂਂ ਹੈਂ ਦਾਤਿਆਂ ਦਾ ਦਾਤਾ, ਦੇ ਕੇ ਪਛਤਾਉਂਦਾ ਨ੍ਹੀਂ,
ਤੇਰੀ ਮਿਹਰ ਬਾਨੀ ਦਾ ਅੰਤ ਆਉਂਦਾ ਨ੍ਹੀਂ ?
ਮਾਂ ਤੇ ਬਾਪ, ਪੁੱਤ, ਧੀ ਦੀ, ਚੋਗ ਮੁੱਕ ਜਾਂਦੀ ਜੀਹਦੀ,
ਫੜੀ ਜਾਂਦੇ ਦੀ ਨਾ ਦੀਹਦੀ, ਸ਼ਕਲ ਸਿਪਾਹੀ ਦੀ,
ਕਿਹੜੀ-ਕਿਹੜੀ ਕਰਾਂ ਸਿਫ਼ਤ ਇਲਾਹੀ ਦੀ ?

Comments

Popular Lyrics / Posts

आ लौट के आजा हनुमान तुम्हे श्री राम बुलाते हैं aa laut ke aaja hanuman tumheshree ram bulate hain

तेरी मुरली की धुन सुनने मैं बरसाने से आयी हूँ

जिस भजन में राम का नाम ना हो jis bhajan me ram ka naam na ho us bhajan ko gana na chahiye